Punjab before and after partition
![Image](https://blogger.googleusercontent.com/img/b/R29vZ2xl/AVvXsEhOqwXhiFNLXFT5JY0n3VHWEQUXp71ps0aaAWNTDojNIFPGjLCLB9mF9TygBSvd9mT5Nybe2gCI3rSDpba-5dajoqEf_Byo2EOo8IQyVkbUPYzmfCVmoGWpdzOGVnDHofvjFwRxjD7kCjd5/s320/555BB024-837E-4E14-9EED-D700561189DC.jpeg)
ਪੰਜਾਬ ਨਾ ਸਿਰਫ਼ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਰਿਹਾ ਹੈ ਸਗੋਂ ਹਿੰਦੁਸਤਾਨ ਦੇ ਨਾਮਕਰਨ ਵਿੱਚ ਵੀ ਇਸ ਖਿੱਤੇ ਦੀ ਭੂਮਿਕਾ ਵਰਨਣਯੋਗ ਹੈ ਰਿਗਵੈਦਿਕ ਕਾਲ ਵਿੱਚ ਪੰਜਾਬ ਸਤਾਂ ਦਰਿਆਂਵਾਂ ਦੀ ਧਰਤੀ ਕਾਰਨ `ਸਪਤ-ਸਿੰਧੂ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ. ਸਮੇਂ ਦੇ ਨਾਲ਼ ਮਹਾਂਭਾਰਤ ਦੇ ਯੁੱਗ ਵਿੱਚ ਪੰਜਾਬ ਨੂੰ ਪੰਚ-ਨਦ ਭਾਵ ਪੰਜ ਦਰਿਆਂਵਾਂ ਦੀ ਧਰਤੀ ਕਿਹਾ ਜਾਣ ਲੱਗਾ ਜੋ ਕਿ ਮੁਸਲਮਾਨਾਂ ਦੇ ਆਉਣ ਨਾਲ ਫ਼ਾਰਸੀ ਭਾਸ਼ਾ ਦੇ ਅਨੁਵਾਦ ਅਨੁਸਾਰ ਪੰਜ-ਆਬ (ਪੰਜਾਬ) ਭਾਵ ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਣ ਲੱਗਾ। ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਸਫ਼ਰ ਵਿਚੋਂ ਗੁਜ਼ਰਦਿਆਂ ਅਸੀਂ ਸੱਤ ਦਰਿਆਂਵਾਂ ਤੋਂ ਪੰਜ ਅਤੇ ਘਟਦੇ-ਘਟਦੇ ਅਜੋਕੇ ਢਾਈ ਕੁ ਦਰਿਆਂਵਾਂ ਤੱਕ ਸੀਮਿਤ ਹੋ ਕੇ ਰਹਿ ਗਏ ਹਾਂ. 1947 ਦੀ ਦੇਸ਼ ਦੀ ਵੰਡ ਪੰਜਾਬੀਆਂ ਉਪਰ ਕਹਿਰ ਬਣ ਕੇ ਟੁੱਟੀ।ਅਜੇ ਪੰਜਾਬ ਦੇ ਲੋਕ ਸਭਿਆਚਾਰਿਕ ਰਿਸ਼ਤਿਆਂ ਵਿਚ ਆਈ ਦਰਾੜ ਦੇ ਦਰਦ ਚੋਂ ਬਾਹਰ ਨਹੀਂ ਸੀ ਉਭਰ ਸਕੇ ਕਿ 1 ਨਵੰਬਰ 1966 ਨੂੰ ਭਾਸ਼ਾਈ ਅਧਾਰ ਤੇ ਪੰਜਾਬ ਰਾਜ ਨੂੰ ਤਿਨ ਹਿਸਿਆਂ ਵਿਚ ਵੰਡ ਦਿੱਤਾ ਗਿਆ, ਜਿਸਦੇ ਨਤੀਜੇ ਵਜੋਂ ਅੱਜ ਦਾ ਹਰਿਆਣਾ ਅਤੇ ਹਿਮਾਚਲ ਰਾਜ ਪੰਜਾਬ ਦੇ ਭੂਗੋਲਿਕ ਨਕਸ਼ੇ ਤੋਂ ਸਦਾ ਲਈ ਬਾਹਰ ਹੋ ਗਏ। ....................................................................................................................