Posts

Showing posts from June, 2020

Folk dance sammii part 1

Image
ਸੰਮੀ:-  ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚਾਂ ਵਿੱਚੋ ਸੰਮੀ ਵੀ ਇੱਕ ਪ੍ਰਸਿੱਧ ਲੋਕ-ਨਾਚ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿਚ ਹੈ, ਦੀਆਂ ਬਾਰਾਂ ਦੇ ਇਲਾਕਿਆਂ ਵਿਚ ਪ੍ਰਚਲਿਤ ਰਿਹਾ ਹੈ। ਬਾਰਾਂ ਦੇ ਲੋਕਾਂ ਦਾ ਵੀ ਆਪਣਾ ਵਿਲੱਖਣ ਸਮਾਜਿਕ ਸਭਿਆਚਾਰਿਕ ਇਤਿਹਾਸ ਹੈ। ਜੰਗਲਾਂ, ਬੇਲਿਆਂ, ਰੋਹੀਆਂ ਵਿਚ ਪ੍ਰਵਾਨ ਚੜ੍ਹੀਆਂ ਪ੍ਰੀਤ-ਕਥਾਵਾਂ ਦੇ ਨਾਇਕ-ਨਾਇਕਾਵਾਂ ਇਹਨਾਂ ਲੋਕਾਂ ਨੇ ਹੀ ਅਮਰ ਕੀਤੇ ਹਨ। ਸੰਮੀ ਲੋਕ-ਨਾਚ ਦੇ ਜਨਮ ਅਤੇ ਪ੍ਰਫੁਲਿਤ ਹੋਣ ਸੰਬੰਧੀ ਵੀ ਕਈ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇਕ  ਧਾਰਨਾ ਇਹ ਹੈ ਕਿ ਸੰਮੀ ਨਾਂ ਦੇ ਦਰੱਖਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਂ `ਸੰਮੀ’ ਪ੍ਰਚਲਿਤ ਹੋ ਗਿਆ। ਇਹ ਧਾਰਨਾ ਪੂਜਾ-ਅਰਚਨਾ ਤੇ ਅਰਧਾਰਿਤ ਹੈ। ਦੂਜੀ ਧਾਰਨਾ ਉਸ ਦੰਤ-ਕਥਾ ਤੇ ਅਧਾਰਿਤ ਹੈ ਜਿਸ ਵਿਚ ਇਹ ਦਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਸੁੰਦਰੀ(ਅਪੱਛਰਾਂ) ਦਾ ਇਕ ਪਿੰਡ ਦੇ ਸਰੋਵਰ ਵਿਚ ਨਹਾਉਣਾ ਅਤੇ ਉਸ ਦੇ ਸੁਹੱਪਣ ਤੋਂ ਪ੍ਰੇਰਿਤ ਹੋ ਕਿ, ਉਸ ਜਿਹਾ ਬਣਨ ਦੀ ਲਾਲਸਾ ਹਿਤ, ਉਸ ਪਿੰਡ ਦੀ ਸੰਮੀ ਨਾਂ ਦੀ ਕੁੜੀ ਦਾ ਵੀ ਅਜਿਹਾ ਕਰਨ ਤੇ ਇਸ ਤਰ੍ਹਾਂ ਸੰਮੀ ਤੇ ਵਾਰ-ਵਾਰ ਨਾਚ ਨੱਚਣ ਸਦਕਾ ਇਸ ਨਾਚ ਦਾ ਨਾਂ ਸੰਮੀ ਨਾਚ ਪੈ ਜਾਣਾ ਹੈ। ਤੀਜੀ ਧਾਰਨਾ ਗੜ੍ਹ-ਮੰਡਿਆਲਾ ਦੇ ਜਾਗੀਰਦਾਰ ਦੀ ਸੁੰਦਰੀ ਪੁੱਤਰੀ ਸੰਮੀ ਅਤੇ ਉਸ ਦੇ ਇਲਾਕੇ ਦੇ ਰਜਵਾੜੇ ਦੇ ਪੁੱਤਰ ਢੋਲੇ ਦੀ ...

Folk dance of Punjabi girls part 4

Image
ਗਿੱਧਾ:- ਗਿੱਧਾ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰਤਾ ਦਾ ਧਾਰਨੀ ਹੈ, ਸਾਜਾਂ ਦੀ ਮੁਥਾਜ ਵੀ ਨਹੀਂ।  ਢੋਲਕੀ ਦੀ ਵਰਤੋਂ ਭਾਵੇਂ ਆਮ ਕਰ ਲਈ ਜਾਂਦੀ ਹੈ ਪਰੰਤੂ ਪਰੰਪਰਿਕ ਨਾਚ ਵਿਚ ਢੋਲਕੀ ਦੀ ਵਰਤੋਂ ਵੀ ਨਹੀ ਸੀ ਹੁੰਦੀ। ਮੂੰਹ ਦੁਵਾਰਾ `ਫੂ-ਫੂ’,`ਬੱਲੇ-ਬੱਲੇ’ ਕਰਕੇ, ਅੱਡੀਆਂ ਭੋਏਂ ਤੇ ਮਾਰ ਕੇ ਜਾ ਕਿਲਕਾਰੀ ਮਾਰ ਕੇ ਜ਼ੋਰਦਾਰ ਤਾੜੀਆਂ ਦੀ ਆਵਾਜ਼ ਨਾਲ਼ ਹੀ ਹੁਣ ਦੇ ਸਾਜਾਂ ਜਿਹੀਆਂ ਧੁਨਾਂ ਉਭਾਰ ਲਈਆਂ ਜਾਂਦੀਆਂ ਹਨ। ਹੇਠਾਂ ਵੱਖ-ਵੱਖ ਮੌਕਿਆਂ ਨਾਲ ਸੰਬੰਧਿਤ ਕੁਝ ਕੁ ਬੋਲੀਆਂ ਪੇਸ਼ ਹਨ :    - ਸਾਉਣ ਮਹੀਨਾ ਦਿਨ ਗਿੱਧੇ ਦੇ, ਸਭੇ ਸਹੇਲੀਆਂ ਆਈਆਂ,       ਭਿੱਜ ਗਈ ਰੂਹ ਮਿੱਤਰਾ,ਸ਼ਾਮ ਘਟਾ ਚੜ੍ਹ ਆਈਆਂ।     -ਵੇ ਗੁਰਦਿਤੇ ਦੇ ਭਾਈਆ.....ਹਾਂ ਜੀ। ਵੇ ਦੋ ਖੱਟੇ ਲਿਆ ਦੇ.......ਹਾਂ ਜੀ।      ਵੇ ਮੇਰੇ ਪੀੜ੍ਹ ਕਲੇਜੇ........ਹਾਂ ਜੀ। ਵੇ ਮੈਂ ਮਾਰਦੀ ਜਾਵਾਂ........ ਹਾਂ ਜੀ।  - ਵੇ ਤੇਰੀ ਸੜ ਜਾਏ `ਹਾਂ ਜੀ’..........`ਹਾਂ ਜੀ’......... ਇਸ ਤਰ੍ਹਾਂ ਮੁਟਿਆਰਾਂ ਕੋਲੋਂ ਨਾ ਬੋਲੀਆਂ ਮੁਕਦੀਆਂ ਹਨ, ਨਾਂ ਥਕਾਨ ਹੁੰਦੀ ਹੈ, ਨਿਰੰਤਰ ਅਜਿਹਾ ਪ੍ਰਵਾਹ ਨਿਰਛਲਤਾ ਸਹਿਤ ਚੱਲਦਾ ਰਹਿੰਦਾ ਹੈ। ਇਸੇ ਕਰਕੇ ਗਿੱਧੇ  ਨੂੰ ਪੰਜਾਬ ਦਾ ਸਰਤਾਜ ਲੋਕ-ਨਾਚ ਮਨਿਆਂ ਜਾਂਦਾ ਹੈ।  (ਆਖਰੀ ਭਾਗ ਗਿੱਧੇ ਦਾ ਬਾਕੀ ਜਾਣਕਾਰੀ ਲਈ ਪਿੱਛੇ 3 ਬਲਾਗ ਦੇਖੋ ਜੀ) ...

Folk dance of Punjabi girls part 3

Image
ਗਿੱਧਾ:-  ਇਹਨਾਂ ਨੂੰ ਇਸ ਨਾਚ ਵਾਸਤੇ ਕਿਸੇ ਖਾਸ ਸਟੇਜ ਦੀ ਲੋੜ ਨਹੀਂ ਹੁੰਦੀ। ਘਰ ਦਾ ਵੇਹੜਾ, ਖੁਲੀ ਛੱਤ , ਖੁੱਲਾ ਕਮਰਾ, ਖੇਤ( ਖਾਸ ਕਰਕੇ ਤੀਆਂ ਦੇ ਦਿਨੀਂ ) ਜਾਂ ਮੈਦਾਨ ਆਦਿ ਸਭ ਪ੍ਰਕਾਰ ਦੀਆਂ ਥਾਵਾਂ ਗਿੱਧੇ ਲਈ ਢੁਕਵੀਆਂ ਹੀ ਹੁੰਦੀਆਂ ਹਨ। ਧਰਮ, ਫਿਰਕਾ, ਜਾਤ-ਪਾਤ ਇਹਨਾਂ ਲਈ ਕੋਈ ਵਲਗਣ ਨਹੀ ਹੁੰਦੀ। ਗਿੱਧੇ ਦੇ ਪਿੜ ਵਿੱਚ ਚਾਹੇ ਉਹ ਕਿਸੇ ਵੀ ਅਵਸਰ ਜਾਂ ਮੌਕੇ ਦਾ ਕਿਊਂ ਨਾ ਹੋਵੇ, ਇਕ ਕੁੜੀ ਬੋਲੀ ਪਾਉਂਦੀ ਹੈ, ਦੂਜੀਆਂ ਉਸ ਦੇ ਸਾਥ ਵਿਚ ਨਾਲ ਹੀ ਆਵਾਜ਼ ਚੁੱਕਦੀਆਂ ਹਨ ਅਤੇ ਇਸ ਦੇ ਨਾਲ ਹੀ ਇੱਕ ਜੁੱਟ ਦੀਆਂ ਦੋ ਮੁਟਿਆਰਾਂ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਂਦੀਆਂ ਮੁਦਰਾਵਾਂ ਕਰਦੀਆਂ, ਘੇਰੇ ਵਿਚਕਾਰ ਆਪਣਾ ਪ੍ਰਦਰਸ਼ਨ ਕਰਦੀਆਂ ਹਨ। ਇਹ ਪ੍ਰਵਾਹ ਘੰਟਿਆਂ ਬੱਧੀ ਚੱਲਦਾ ਰਹਿੰਦਾ ਹੈ। ਗਿੱਧੇ ਦੀ ਗਤੀ ਧੀਮੀ ਪੈਣ ਤੇ ਇਸ ਗਤੀ ਨੂੰ ਹੋਰ ਤੀਬਰ ਕਰਨ ਲਈ ਵੀ ਬੋਲੀਆਂ ਦਾ ਉਚਾਰਨ ਕਰ ਲਿਆ ਜਾਂਦਾ ਹੈ ਜਿਵੇ:-             `ਹਾਰੀਂ ਨਾ ਮਾਲਵੈਨੇ , ਗਿੱਧਾ ਹਾਰ ਗਿਆ’ ਗਿੱਧੇ   ਦੀਆਂ   ਮੁਦਰਾਵਾਂ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਮੁੱਖ ਤੋਰ ਤੇ ਇਹ ਮੁਦਰਾਵਾਂ ਪੈਰਾਂ ਦੀਆ ਥਾਪਾ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਥਾਣੀ ਵੱਖ-ਵੱਖ ਅਵਾਜ਼ਾਂ ਕੱਢ ਕੇ, ਕਿਸੇ ਦੀ ਨਕਲ ਲਾ ਕੇ , ਆਹਮੋ-ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ ਕੇ ਧਰਤੀ ਤੇ ਬੈਠ ਕੇ ਸਰੀਰ ਨੂੰ ਹੁ...

Folk dance of Punjabi Girls part2

Image
ਗਿੱਧਾ-:   ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆਂ ਅਤੇ ਉਲਾਸ-ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਸਦੀਆਂ ਤੋਂ ਇਸ ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿਚ ਵਿਸ਼ੇਸ਼ ਥਾਂ ਬਣੀ ਰਹੀ ਹੈ। ਇਕ ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡ ਤੋਂ ਇਸ ਨਾਚ ਨੂੰ ਦੂਰ ਨਹੀਂ ਜਾਣ ਦੇਣਾ ਚਾਹੁੰਦੀ। ਉਹ ਸਹਿਜ ਭਾਵ ਨਾਲ, ਸੰਬੋਧਨੀ ਰੂਪ ਵਿੱਚ ਆਖਦੀ ਹੈ:                   ਲਾਂਭ-ਲਾਂਭ ਨਾ ਜਾਈਂ, ਗਿੱਧਿਆਂ ਪਿੰਡ ਵੜ ਵੇ।  ਅਸਲ ਵਿਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿਚ ਖੜੋਤੀਆਂ ਹੋਰ ਮੁਟਿਆਰਾਂ ਤਾੜੀ ਮਾਰਦੀਆਂ ਹਨ। ਤਾੜੀ ਦਾ ਵਹਾਅ ਲੋਕ-ਗੀਤਾਂ ਦੇ ਮੁੱਖ ਰੂਪਾਂ-ਬੋਲੀਆਂ, (ਛੋਟੀਆਂ ਅਤੇ ਵੱਡੀਆਂ) ਅਤੇ ਟੱਪੇਆਂ ਦੇ ਨਾਲ਼ -ਨਾਲ਼ ਚੱਲਦਾ ਹੈ। ਇਹਨਾਂ ਟੱਪੇਆਂ ਅਤੇ ਬੋਲੀਆਂ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ-ਮੁਦਰਾਵਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਗਿੱਧੇ ਦੀ ਤਾਲੀ ਜਾਂ ਤਾੜੀ ਅਤੇ ਬੋਲੀ ਜਾਂ ਟੱਪੇ ਦੇ ਬੋਲ ਵਿਚ ਰਸ ਅਤੇ ਇਕਸੁਰਤਾ ਕਾਇਮ ਰੱਖਣ ਲਈ « ਬੱਲੇ-ਬੱਲੇ ਬਈ,ਸ਼ਾਵਾ-ਸ਼ਾਵਾ »ਆਦਿ ਸ਼ਬਦਾਂ ਨੂੰ ਲਮਕਵੀਂ ਸੁਰ ਵਿਚ ਜੋੜ ਲਿਆ ਜਾਂਦਾ ਹੈ। ਪੰਜਾਬਣਾਂ ਆਪਣੇ ਹਰ ਪ੍ਰਕਾਰ ਦੇ ਕਾਰ-ਵਿਹਾਰ ਵਿਚੋਂ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ। ਰੁਤਾਂ, ਮੇਲਿਆਂ, ਤਿਥਾਂ, ਤਿਉਹਾਰਾਂ ਤੋਂ ਛੁੱਟ ਤ੍ਰਿੰਞਣਾਂ ਵਿਚ ...

Folk dance of Punjabi Girls part1

Image
ਸਮਾਜਿਕ ਤੌਰ ਤੇ ਮਿਲ਼ੇ ਸਥਾਨ, ਪ੍ਰਚਲਿਤ ਪਰੰਪਰਿਕ ਵਿਚਾਰਾਂ, ਵਿਸ਼ਵਾਸ਼ਾਂ, ਮਿਥਾਂ, ਰੁਹ-ਰੀਤਾਂ, ਸਰਰਿਕ ਬਣਤਰ ਅਤੇ ਕਾਰਜ-ਸਮਰੱਥਾ ਦੀ ਕੁਸ਼ਲਤਾ ਇਸਤਰੀਆਂ ਦੇ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਪੰਜਾਬਣਾਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਟਾਕਰੇ ਤੇ ਭਾਵੇਂ ਤਕੜੇ ਜੁੱਸੇ , ਭਰਵੇਂ ਸਰੀਰ , ਉੱਚੇ-ਲੰਮੇ ਕਦ-ਕਾਠ ਵਾਲੀਆਂ ਹਨ, ਤਾਂ ਵੀ ਇਹਨਾਂ ਦੇ ਨਾਚ ਕੋਮਲਤਾ, ਸੁਹਜ ,ਸਾਦਗੀ, ਰਵਾਨਗੀ, ਅਤੇ ਲੱਚਰਤਾ ਭਰਪੂਰ ਹਨ। ਗਹਿਣਿਆਂ ਅਤੇ ਚੰਗੀ ਫੱਬਤ ਵਾਲ਼ੇ ਪਹਿਰਾਵੇ ਦੀ ਚਾਹਤ ਇਹਨਾਂ ਦੇ ਲਹੂ-ਮਾਸ ਵਿਚ ਰਚੀ ਪਈ ਹੈ। ਕੋਈ ਵੀ ਸ਼ੁਭ ਕਾਰਜ ਇਸਤਰੀਆਂ ਦੇ ਲੋਕ-ਨਾਚਾਂ ਦੀ ਪੇਸ਼ਕਾਰੀ ਤੋਂ ਸੱਖਣਾ ਨਹੀਂ ਰਹਿੰਦਾ। ਇਹ ਲੋਕ-ਨਾਚ ਸਾਧਾਰਨ ਲੋਕ-ਸਾਜ਼ , ਸਾਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਬਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲ਼ੇ ਲੋਕ-ਗੀਤਾਂ ਰਾਹੀਂ ਬਿਨ੍ਹਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਨਾਇਆਂ, ਕਿਸੇ ਸਰਾਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਬੋਲ ਦੇ ਉਚਾਰ ਅਤੇ ਸਰੀਰਿਕ ਅੰਗਾਂ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ ਮੁਦਰਾਵਾਂ ਸਹਿਜ-ਭਾਵ ਸੱਭਿਆਚਾਰ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਮੂਲ ਰੂਪ ਵਿਚ ਇਸਤਰੀ ਲੋਕ-ਨਾਚਾਂ ਦਾ ਸੰਬੰਧ ਪੈਦਾਵਾਰ ਨਾਲ ਜੁੜਦਾ ਹੈ। ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚ ਇਹ ਹਨ - ਗਿੱਧਾ ਸ਼ੰਮੀ ਕਿੱਕਲੀ ਆਦਿ... ਹੋਰ ਵੀ ਜਾਣਕਾਰੀ ਨਾਲ ਮਿਲਦੇ ਹਾਂ ਇਹਨਾਂ ਨਾਚਾਂ ਦੀ ਨਾਲ ਜੁੜੇ ਰਹੋ ਤੇ...

Festivals of Punjab

Image
ਪੰਜਾਬ ਨੂੰ ਮੇਲਿਆਂ ਦਾ ਗੜ੍ਹ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਵਿੱਚ ਹਰੇਕ ਮਹੀਨੇ ਕੋਈ ਨਾ ਕੋਈ ਮੇਲਾ ਜਾਂ ਤਿਓਹਾਰ ਜਰੂਰ ਆਉਂਦਾ ਹੈ ਅਤੇ ਪੰਜਾਬੀ ਉਸਨੂੰ ਬੜੇ ਹੀ ਉਤਸ਼ਾਹ ਨਾਲ ਮਨਾਂਉਦੇ ਹਨ. ਪੰਜਾਬ ਦੇ ਲੋਕ ਮੇਲੇ ਵਿਚ ਪੂਰੀ ਤਰਾਂ ਸਮਾਏ ਹੁੰਦੇ ਹਨ ਅਤੇ ਓਹਨਾ ਦਾ ਨਿੱਜ ਘੋੜੀ ਚੜ੍ਹਿਆ ਹੁੰਦਾ ਹੈ ਤੇ ਹਰੇਕ ਪੰਜਾਬੀ ਲਾੜਾ ਬਣਿਆ ਘੁੰਮਦਾ ਹੈ ਜਦਕਿ ਬਰਾਤੀ ਕੋਈ ਵੀ ਨਹੀਂ ਹੁੰਦਾ। ਪੰਜਾਬ ਦੇ ਮੇਲੇ ਅਤੇ ਤਿਉਹਾਰ - ਮੇਲੇ-ਗੁੱਗੇ ਨਾਲ ਸੰਬੰਧਿਤ ਮੇਲੇ ਛਪਾਰ ਦਾ ਮੇਲਾ ਜਰਗ ਦਾ ਮੇਲਾ ਪੀਰਾਂ-ਫਕੀਰਾਂ ਦੀ ਸ਼ਰਧਾ ਵਿੱਚ ਮੇਲੇ ਜਗਰਾਵਾਂ ਦੀ ਰੋਸ਼ਨੀ ਗੁਰੂ ਸਾਹਿਬਾਂ ਦੀ ਸਿਮਰਤੀ ਵਿਚ ਮੇਲੇ ਮੁਕਤਸਰ ਦਾ ਮੇਲਾ ਤਰਨਤਾਰਨ ਦੀ ਮਸਿਆ ਤਿਉਹਾਰ- ਹੋਲੀ ਦੀਵਾਲੀ ਰੱਖੜੀ ਬਸੰਤ ਪੰਚਮੀ ਨਰਾਤੇ ਲੋਹੜੀ ...................................................................................................................................................................... ENGLISH TRANSLATION- Punjab is called the stronghold of fairs because every month there is a fair or festival in Punjab and Punjabis celebrate it with great enthusiasm. The people of Punjab are fully immersed in the mela and have their own horse ...