Folk dance sammii part 1

ਸੰਮੀ:- 
ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚਾਂ ਵਿੱਚੋ ਸੰਮੀ ਵੀ ਇੱਕ ਪ੍ਰਸਿੱਧ ਲੋਕ-ਨਾਚ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿਚ ਹੈ, ਦੀਆਂ ਬਾਰਾਂ ਦੇ ਇਲਾਕਿਆਂ ਵਿਚ ਪ੍ਰਚਲਿਤ ਰਿਹਾ ਹੈ। ਬਾਰਾਂ ਦੇ ਲੋਕਾਂ ਦਾ ਵੀ ਆਪਣਾ ਵਿਲੱਖਣ ਸਮਾਜਿਕ ਸਭਿਆਚਾਰਿਕ ਇਤਿਹਾਸ ਹੈ। ਜੰਗਲਾਂ, ਬੇਲਿਆਂ, ਰੋਹੀਆਂ ਵਿਚ ਪ੍ਰਵਾਨ ਚੜ੍ਹੀਆਂ ਪ੍ਰੀਤ-ਕਥਾਵਾਂ ਦੇ ਨਾਇਕ-ਨਾਇਕਾਵਾਂ ਇਹਨਾਂ ਲੋਕਾਂ ਨੇ ਹੀ ਅਮਰ ਕੀਤੇ ਹਨ। ਸੰਮੀ ਲੋਕ-ਨਾਚ ਦੇ ਜਨਮ ਅਤੇ ਪ੍ਰਫੁਲਿਤ ਹੋਣ ਸੰਬੰਧੀ ਵੀ ਕਈ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇਕ  ਧਾਰਨਾ ਇਹ ਹੈ ਕਿ ਸੰਮੀ ਨਾਂ ਦੇ ਦਰੱਖਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਂ `ਸੰਮੀ’ ਪ੍ਰਚਲਿਤ ਹੋ ਗਿਆ। ਇਹ ਧਾਰਨਾ ਪੂਜਾ-ਅਰਚਨਾ ਤੇ ਅਰਧਾਰਿਤ ਹੈ। ਦੂਜੀ ਧਾਰਨਾ ਉਸ ਦੰਤ-ਕਥਾ ਤੇ ਅਧਾਰਿਤ ਹੈ ਜਿਸ ਵਿਚ ਇਹ ਦਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਸੁੰਦਰੀ(ਅਪੱਛਰਾਂ) ਦਾ ਇਕ ਪਿੰਡ ਦੇ ਸਰੋਵਰ ਵਿਚ ਨਹਾਉਣਾ ਅਤੇ ਉਸ ਦੇ ਸੁਹੱਪਣ ਤੋਂ ਪ੍ਰੇਰਿਤ ਹੋ ਕਿ, ਉਸ ਜਿਹਾ ਬਣਨ ਦੀ ਲਾਲਸਾ ਹਿਤ, ਉਸ ਪਿੰਡ ਦੀ ਸੰਮੀ ਨਾਂ ਦੀ ਕੁੜੀ ਦਾ ਵੀ ਅਜਿਹਾ ਕਰਨ ਤੇ ਇਸ ਤਰ੍ਹਾਂ ਸੰਮੀ ਤੇ ਵਾਰ-ਵਾਰ ਨਾਚ ਨੱਚਣ ਸਦਕਾ ਇਸ ਨਾਚ ਦਾ ਨਾਂ ਸੰਮੀ ਨਾਚ ਪੈ ਜਾਣਾ ਹੈ। ਤੀਜੀ ਧਾਰਨਾ ਗੜ੍ਹ-ਮੰਡਿਆਲਾ ਦੇ ਜਾਗੀਰਦਾਰ ਦੀ ਸੁੰਦਰੀ ਪੁੱਤਰੀ ਸੰਮੀ ਅਤੇ ਉਸ ਦੇ ਇਲਾਕੇ ਦੇ ਰਜਵਾੜੇ ਦੇ ਪੁੱਤਰ ਢੋਲੇ ਦੀ ਪ੍ਰੀਤ-ਕਥਾ ਤੇ ਅਧਾਰਿਤ ਹੈ, ਜਿਸ ਵਿਚ ਢੋਲੇ ਦੇ ਵਿਯੋਗ ਵਿਚ ਸੰਮੀ ਨੱਚ-ਨੱਚ ਫਾਵੀ ਹੋ ਜਾਂਦੀ ਹੈ। ਇਸ ਤਰ੍ਹਾਂ ਹੋਰ ਵੀ ਕਈ ਕਥਾ-ਬਿਰਤਾਂਤ  ਮਿਲਦੇ ਹਨ ਜਿਹਨਾਂ ਦਾ ਸਾਰ-ਭਾਵ ਪ੍ਰੀਤ-ਮਿਲ਼ਨੀ, ਸੰਜੋਗ-ਵਿਯੋਗ ਹੈ। ਇਸ ਸੰਬੰਧੀ ਇਸ ਖੇਤਰ ਵਿਚ ਬੁਹੁਤ ਸਾਰੇ ਲੋਕ-ਗੀਤ ਪ੍ਰਚਲਿਤ ਹੋ ਰਹੇ ਹਨ।

ਸੰਮੀ ਲੋਕ-ਨਾਚ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਭਾਵੇ ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕਿ ਹੀ ਨੱਚਿਆ ਜਾਂਦਾ ਹੈ ਪ੍ਰੰਤੂ ਇਸ ਨਾਚ ਦੀਆਂ ਮੁਦਰਾਵਾਂ ਗਿੱਧੇ ਤੋਂ  ਭਿਨ ਹੁੰਦੀਆਂ ਹਨ। ਗਿੱਧੇ ਦੀਆਂ ਮੁਦਰਾਵਾਂ ਬੱਝਵੀਆਂ ਹੁੰਦੀਆਂ ਹਨ ਜਦਕਿ ਸੰਮੀ ਨਾਚ ਵਿਚ ਮੁਦਰਾਵਾਂ ਸਥਾਨਿਕ ਭੇਦ ਸਦਕਾ ਬੱਝਵੀਆਂ ਨਹੀਂ ਰਹਿੰਦੀਆਂ।


           





...................................................................................................................................................................
ENGLISH TRANSLATION:-
Sammy: -
 Sammi is one of the most popular women's folk dances.  This folk dance has been popular in twelve areas of the western part of the united Punjab, now in Pakistan.  Twelve people also have their own unique socio-cultural history.  It is these people who have immortalized the heroes and heroines of fairy tales accepted in the forests, bellies and rohis.  There are also many myths and legends about the birth and flourishing of Sammi folk dance.  One of the myths is that the name of the dance around which a fire was lit by a tree named Sammi became popular.  This concept is based on worship.  The second hypothesis is based on the legend that the beauty of Indra's arena bathed in the sarovar of a village and was inspired by its beauty that, in the interest of becoming like that, the village  The name of this dance is Sammi Nach because of a girl named Sammi doing the same and dancing over and over again.  The third concept is based on the love story of Sammi, the beautiful daughter of the Jagirdar of Garh-Mandiala, and Dhole, the son of the prince of his area, in which Sammi dances in the separation of Dhola.  In this way there are many other narratives whose essence is love-meeting, coincidence-separation.  In this regard, many folk songs are becoming popular in the region.

 The main feature of Sammi folk dance is that although this dance is danced in a circle like a vulture, but the postures of this dance are different from the vulture.  The postures of the vulture are fixed, while in Sammi dance the postures are not fixed due to local differences.




Comments

Popular posts from this blog

Folk dance of Punjabi Girls part2

Punjab before and after partition