Folk dance of Punjabi girls part 3

ਗਿੱਧਾ:- 
ਇਹਨਾਂ ਨੂੰ ਇਸ ਨਾਚ ਵਾਸਤੇ ਕਿਸੇ ਖਾਸ ਸਟੇਜ ਦੀ ਲੋੜ ਨਹੀਂ ਹੁੰਦੀ। ਘਰ ਦਾ ਵੇਹੜਾ, ਖੁਲੀ ਛੱਤ , ਖੁੱਲਾ ਕਮਰਾ, ਖੇਤ( ਖਾਸ ਕਰਕੇ ਤੀਆਂ ਦੇ ਦਿਨੀਂ ) ਜਾਂ ਮੈਦਾਨ ਆਦਿ ਸਭ ਪ੍ਰਕਾਰ ਦੀਆਂ ਥਾਵਾਂ ਗਿੱਧੇ ਲਈ ਢੁਕਵੀਆਂ ਹੀ ਹੁੰਦੀਆਂ ਹਨ। ਧਰਮ, ਫਿਰਕਾ, ਜਾਤ-ਪਾਤ ਇਹਨਾਂ ਲਈ ਕੋਈ ਵਲਗਣ ਨਹੀ ਹੁੰਦੀ। ਗਿੱਧੇ ਦੇ ਪਿੜ ਵਿੱਚ ਚਾਹੇ ਉਹ ਕਿਸੇ ਵੀ ਅਵਸਰ ਜਾਂ ਮੌਕੇ ਦਾ ਕਿਊਂ ਨਾ ਹੋਵੇ, ਇਕ ਕੁੜੀ ਬੋਲੀ ਪਾਉਂਦੀ ਹੈ, ਦੂਜੀਆਂ ਉਸ ਦੇ ਸਾਥ ਵਿਚ ਨਾਲ ਹੀ ਆਵਾਜ਼ ਚੁੱਕਦੀਆਂ ਹਨ ਅਤੇ ਇਸ ਦੇ ਨਾਲ ਹੀ ਇੱਕ ਜੁੱਟ ਦੀਆਂ ਦੋ ਮੁਟਿਆਰਾਂ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਂਦੀਆਂ ਮੁਦਰਾਵਾਂ ਕਰਦੀਆਂ, ਘੇਰੇ ਵਿਚਕਾਰ ਆਪਣਾ ਪ੍ਰਦਰਸ਼ਨ ਕਰਦੀਆਂ ਹਨ। ਇਹ ਪ੍ਰਵਾਹ ਘੰਟਿਆਂ ਬੱਧੀ ਚੱਲਦਾ ਰਹਿੰਦਾ ਹੈ। ਗਿੱਧੇ ਦੀ ਗਤੀ ਧੀਮੀ ਪੈਣ ਤੇ ਇਸ ਗਤੀ ਨੂੰ ਹੋਰ ਤੀਬਰ ਕਰਨ ਲਈ ਵੀ ਬੋਲੀਆਂ ਦਾ ਉਚਾਰਨ ਕਰ ਲਿਆ ਜਾਂਦਾ ਹੈ ਜਿਵੇ:-
            `ਹਾਰੀਂ ਨਾ ਮਾਲਵੈਨੇ , ਗਿੱਧਾ ਹਾਰ ਗਿਆ’
ਗਿੱਧੇ ਦੀਆਂ ਮੁਦਰਾਵਾਂ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਮੁੱਖ ਤੋਰ ਤੇ ਇਹ ਮੁਦਰਾਵਾਂ ਪੈਰਾਂ ਦੀਆ ਥਾਪਾ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਥਾਣੀ ਵੱਖ-ਵੱਖ ਅਵਾਜ਼ਾਂ ਕੱਢ ਕੇ, ਕਿਸੇ ਦੀ ਨਕਲ ਲਾ ਕੇ , ਆਹਮੋ-ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ ਕੇ ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇਕੇ ਆਦਿ ਜੁਗਤਾਂ ਰਾਹੀਂ ਪੇਸ਼ ਕੀਤੀਆਂ ਜਾਂਦੀਆਂ ਹਨ।
(ਇਸਤੋਂ ਪਹਿਲਾ ਦੀ ਜਾਣਕਾਰੀ ਲਈ ਪਿਛਲਾ ਬਲਾਗ ਦੇਖੋ)
     ਧੰਨਵਾਦ❤️

















.....................................................................................................................................................................
English translation:-

Vulture: -
 They do not need a special stage for this dance.  The yard, the open roof, the open room, the field (especially on tea days) or the grounds are all suitable for vultures.  Religion, sect, caste are not attached to them.  In the vulture's family, no matter what the occasion, one girl speaks, the others raise their voices along with her, and at the same time the two young girls of the same couple express their gestures.  Do, perform in the circle.  This flow lasts for hours.  When the speed of the vulture slows down, dialects are also uttered to intensify the speed, such as: -
             `Haarin Na Malwaine, Giddha Har Gaya '
 The vulture's postures cannot be limited.  Mainly these postures include clapping of hands, clapping of hands, clapping of hands, making various sounds on the lips, imitating someone, creating face-to-face battle scenes and sitting on the ground and boosting the body.  Etc. are presented through techniques.

See previous blog for more information.
      Thank you❤️

Comments

Popular posts from this blog

Folk dance of Punjabi Girls part2

Folk dance sammii part 1

Punjab before and after partition