Folk dance sammii part 1
![Image](https://blogger.googleusercontent.com/img/b/R29vZ2xl/AVvXsEiMjlqzGxO9FDYD4LubfxjRMGcPP6lj4ZxD5FnzekIN2ykIhsaLZvov88fILGjclS4dVtJcx3e92FgotMwk8obScDAC4orEKAcBshlXq1nl-oAeBNmvKIt5zxyondGtPPMuD8IhfH8J74Qv/s320/2D41C63E-AD27-42F3-85D4-26DF6987EB65.jpeg)
ਸੰਮੀ:- ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚਾਂ ਵਿੱਚੋ ਸੰਮੀ ਵੀ ਇੱਕ ਪ੍ਰਸਿੱਧ ਲੋਕ-ਨਾਚ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿਚ ਹੈ, ਦੀਆਂ ਬਾਰਾਂ ਦੇ ਇਲਾਕਿਆਂ ਵਿਚ ਪ੍ਰਚਲਿਤ ਰਿਹਾ ਹੈ। ਬਾਰਾਂ ਦੇ ਲੋਕਾਂ ਦਾ ਵੀ ਆਪਣਾ ਵਿਲੱਖਣ ਸਮਾਜਿਕ ਸਭਿਆਚਾਰਿਕ ਇਤਿਹਾਸ ਹੈ। ਜੰਗਲਾਂ, ਬੇਲਿਆਂ, ਰੋਹੀਆਂ ਵਿਚ ਪ੍ਰਵਾਨ ਚੜ੍ਹੀਆਂ ਪ੍ਰੀਤ-ਕਥਾਵਾਂ ਦੇ ਨਾਇਕ-ਨਾਇਕਾਵਾਂ ਇਹਨਾਂ ਲੋਕਾਂ ਨੇ ਹੀ ਅਮਰ ਕੀਤੇ ਹਨ। ਸੰਮੀ ਲੋਕ-ਨਾਚ ਦੇ ਜਨਮ ਅਤੇ ਪ੍ਰਫੁਲਿਤ ਹੋਣ ਸੰਬੰਧੀ ਵੀ ਕਈ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇਕ ਧਾਰਨਾ ਇਹ ਹੈ ਕਿ ਸੰਮੀ ਨਾਂ ਦੇ ਦਰੱਖਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਂ `ਸੰਮੀ’ ਪ੍ਰਚਲਿਤ ਹੋ ਗਿਆ। ਇਹ ਧਾਰਨਾ ਪੂਜਾ-ਅਰਚਨਾ ਤੇ ਅਰਧਾਰਿਤ ਹੈ। ਦੂਜੀ ਧਾਰਨਾ ਉਸ ਦੰਤ-ਕਥਾ ਤੇ ਅਧਾਰਿਤ ਹੈ ਜਿਸ ਵਿਚ ਇਹ ਦਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਸੁੰਦਰੀ(ਅਪੱਛਰਾਂ) ਦਾ ਇਕ ਪਿੰਡ ਦੇ ਸਰੋਵਰ ਵਿਚ ਨਹਾਉਣਾ ਅਤੇ ਉਸ ਦੇ ਸੁਹੱਪਣ ਤੋਂ ਪ੍ਰੇਰਿਤ ਹੋ ਕਿ, ਉਸ ਜਿਹਾ ਬਣਨ ਦੀ ਲਾਲਸਾ ਹਿਤ, ਉਸ ਪਿੰਡ ਦੀ ਸੰਮੀ ਨਾਂ ਦੀ ਕੁੜੀ ਦਾ ਵੀ ਅਜਿਹਾ ਕਰਨ ਤੇ ਇਸ ਤਰ੍ਹਾਂ ਸੰਮੀ ਤੇ ਵਾਰ-ਵਾਰ ਨਾਚ ਨੱਚਣ ਸਦਕਾ ਇਸ ਨਾਚ ਦਾ ਨਾਂ ਸੰਮੀ ਨਾਚ ਪੈ ਜਾਣਾ ਹੈ। ਤੀਜੀ ਧਾਰਨਾ ਗੜ੍ਹ-ਮੰਡਿਆਲਾ ਦੇ ਜਾਗੀਰਦਾਰ ਦੀ ਸੁੰਦਰੀ ਪੁੱਤਰੀ ਸੰਮੀ ਅਤੇ ਉਸ ਦੇ ਇਲਾਕੇ ਦੇ ਰਜਵਾੜੇ ਦੇ ਪੁੱਤਰ ਢੋਲੇ ਦੀ ...